ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ...ਕਿੱਦਾ ਜ਼ਰਾਂ ਗਾ ਮੈਂ.............
ਤੇਰੇ ਬਗੈਰ ਜਿੰਦਗੀ...ਕੀ ਕਰਾਂ ਗਾ ਮੈਂ,
ਪੀੜ ਤੇਰੇ ਜਾਣ ਦੀ................
ਕੀ ਕਰਾਂ ਗਾ ਪਿਆਰ ਦੀ ਲੁੱਟੀ ਬਹਾਰ ਨੂੰ,
ਸੱਜੀਆਂ ਸਜਾਈਆਂ ਮਹਫਿਲਾਂ.........ਹੁੰਦੇ ਸ਼ਿੰਗਾਰ ਨੂੰ,
ਹੱਥੀਂ ਮਰੀ ਮੁਸਕਾਨ ਦਾ........ਮਾਤਮ ਕਰਾਂ ਗਾ ਮੈਂ,
ਤੇਰੇ ਬਗੈਰ ਜਿੰਦਗੀ........ਕੀ ਕਰਾਂ ਗਾ ਮੈਂ,
ਪੀੜ ਤੇਰੇ ਜਾਣ ਦੀ................
ਜੇ ਰੋ ਪਿਆ ਤੇ ਕਹਿਣਗੇ.....ਦੀਵਾਨਾ ਹੋ ਗਿਆ,
ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ,
ਲੋਕਾਂ ਦੀ ਇਸ ਜੁਬਾਨ ਨੂੰ...ਕਿੱਦਾਂ ਫੜਾਂਗਾ ਮੈਂ,
ਤੇਰੇ ਬਗੈਰ ਜਿੰਦਗੀ........ਕੀ ਕਰਾਂ ਗਾ ਮੈਂ,
ਪੀੜ ਤੇਰੇ ਜਾਣ ਦੀ................
ਸਾਹਾਂ ਦੀ ਡੁੱਬਦੀ ਨਾਵ ਨੂੰ.........ਝੋਕਾ ਮਿਲੇ ਜਾਂ ਨਾ,
ਇਸ ਜਹਾਨ ਮਿਲਣ ਦਾ ਮੌਕਾ ਮਿਲੇ ਜਾਂ ਨਾ.............
ਅਗਲੇ ਜਹਾਨ ਮਿਲਣ ਦੀ ਕੋਸ਼ਿਸ਼ ਕਰਾਂਗਾ ਮੈਂ,
ਤੇਰੇ ਬਗੈਰ ਜਿੰਦਗੀ........ਕੀ ਕਰਾਂ ਗਾ ਮੈਂ,
ਪੀੜ ਤੇਰੇ ਜਾਣ ਦੀ................
ਸੱਜਣਾਂ ਜਰਾ ਕੁ ਠਹਿਰ ਜਾ..........ਸੱਜਦਾ ਤੇ ਕਰ ਲਵਾਂ,
ਅੱਥਰੂ ਨਾ ਕੋਈ ਵੇਖ ਲਏ........ਪਰਦਾ ਤੇ ਕਰ ਲਵਾਂ,
ਮਾਨਾਂ ਦਿਲਾਂ ਦੀ ਸੇਜ ਤੇ ਪੱਥਰ ਧਰਾਂ ਗਾ ਮੈਂ
ਓ ਜਾਣ ਵਾਲੇ.........ਅਲਵਿਦਾ....ਇਨੀ ਕਹਾਂਗਾ ਮੈਂ
ਪੀੜ ਤੇਰੇ ਜਾਣ ਦੀ...ਕਿੱਦਾ ਜ਼ਰਾਂ ਗਾ ਮੈਂ.............ਤੇਰੇ ਬਗੈਰ ਜਿੰਦਗੀ...ਕੀ ਕਰਾਂ ਗਾ ਮੈਂ,
ਪੀੜ ਤੇਰੇ ਜਾਣ ਦੀ................