ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ...
ਭੇਜੀ ਕਿਸੇ ਹੀਰ ਦੀ... ਮੈਂ ਚੂਰੀ ਲੈ ਕੇ ਆਈ ਹਾਂ,
ਵੇ ਪੱਲੇ ਵਿਚ ਬੱਝੀ ਮਜਬੂਰੀ ਲੈ ਕੇ ਆਈ ਹਾਂ,
ਬਾਬਿਆ ਦੇ ਬਾਟੇ ਚੋ ਸ਼ਬੂਰੀ ਲੈ ਕੇ ਆਈ ਹਾਂ,
ਸੱਜਣਾਂ ਨੇ ਭੇਜੀ ਏ ਦੁਆ ਸੋਹਣਿਆ,
ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ..................
ਸਾਡੇ ਕੋਲੋ ਦੂਰ ਨਾ ਤੁੰ ਜਾ ਸੋਹਣਿਆ..................
ਸ਼ਹੀਦੀ ਜੋੜ ਮੇਲਿਆਂ ਦੇ ਰੰਗ ਲੈ ਕੇ ਆਈ ਹਾਂ,
ਪੁੱਤਾਂ ਨੂੰ ਚਿਨਾਉਣ ਵਾਲੀ ਕੰਧ ਲੈ ਕੇ ਆਈ ਹਾਂ,
ਆਨੰਦਪੁਰ ਸਾਹਿਬ ਦਾ ਆਨੰਦ ਲੈ ਕੇ ਆਈ ਹਾਂ,
ਗੁਰੂ ਲਈ ਕਟਾਏ ਬੰਧ ਬੰਧ ਲੈ ਕੇ ਆਈ ਹਾਂ,
ਜੇ ਤੂੰ ਚਾਹੁੰਦਾ ਏ.....ਦਿੰਦੀ ਆਂ ਦਿਖਾ ਸੋਹਣਿਆ,
ਪਰ ਝੱਲੇਆ ਨੀਂ ਜਾਣਾ...ਤੇਰੇ ਤੋਂ ਤਾਅ ਸੋਹਣਿਆ
ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ....................
ਵੇ ਬਾਬਿਆਂ ਦੀ ਸੱਥ ਵਿੱਚੋਂ ਗੱਲਾਂ ਲੈ ਕੇ ਆਈ ਹਾਂ,
ਰਾਵੀ ਤੇ ਝਨਾਬ ਦੀਆਂ ਛੱਲਾਂ ਲੈ ਕੇ ਆਈ ਹਾਂ,
ਵੇ ਤੋਰੀਆਂ, ਕਰੇਲੇ ਦੀਆਂ ਵੱਲਾਂ ਲੈ ਕੇ ਆਈ ਹਾਂ,
ਮਾਰੀਆਂ ਮੈਦਾਨਾਂ ਵਿੱਚ ਮੱਲਾਂ ਲੈ ਕੇ ਆਈ ਹਾਂ,
ਕੁਸ਼ਤੀ, ਕਬੱਡੀ ਵਾਲੇ ਦਾਅ ਸੋਹਣਿਆ................
ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ....................
ਵੇਖਣੇ ਦੀ ਅੱਖ ਨਹੀਂ.......... ਦੀਦਾਰ ਕਿਵੇਂ ਵੇਖੇਗਾ,
ਪਿੰਡ ਦੀ ਹਵਾ ਚ..........ਕਿੰਨਾ ਪਿਆਰ ਕਿਵੇਂ ਵੇਖੇਗਾ,
ਸੱਚ ਹੈਂ ਨੀ ਪੱਲੇ.......... ਵੇ ਸੱਚਾ ਯਾਰ ਕਿਵੇਂ ਵੇਖੇਗਾ,
ਯਾਰਾਂ ਨਾਲ ਹੁੰਦੀ ਏ...........ਬਹਾਰ ਕਿਵੇਂ ਵੇਖੇਗਾ
"ਮਰਜਾਣਾ ਮਾਨ" ਏ ਗ਼ਵਾਹ ਸੋਹਣਿਆ.....................
ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ....................
ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ....................