Download
Lyrics of Gurdas Maan Sahib

To Download Click on a Link or Right Click and
Select "Save Link as" or "Save Target as".

ਲੱਖ ਪਰਦੇਸੀ

ਲੱਖ ਪਰਦੇਸੀ ਹੋਈਏ...........

ਲੱਖ ਪਰਦੇਸੀ ਹੋਈਏ...........ਆਪਣਾ ਦੇਸ਼ ਨਹੀਂ ਭੰਡੀ ਦਾ,

ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ,

ਜਿਹੜੇ ਘਰ ਵਿੱਚ ਇੱਕ ਦੂਜੇ ਦੀ ਪੁੱਛ ਪ੍ਰਤੀਤ ਨਹੀਂ,

ਐਸੇ ਘਰ ਤੋਂ ਚੰਗਾ...............ਲੋਕੋ ਕੋਠਾ ਰੰਡੀ ਦਾ,

ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ,

ਲੱਖ ਪਰਦੇਸੀ ਹੋਈਏ...........

ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ,

ਜਿਉਂ ਹੁੰਦਾ ਗੁਣਕਾਰੀ ਬਦਬੂ ਲਸਣ ਦੀ ਗੰਡੀ ਦਾ,

ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ,

ਲੱਖ ਪਰਦੇਸੀ ਹੋਈਏ...........

ਜਿਹੜਾ ਆਪਣੇ ਪਿਆਰ ਨੂੰ ਢੋਵਣ ਪਰਖਣ ਲੱਗ ਪਵੇ,

ਹੋਣਾ ਕੋਈ ਵਪਾਰੀ.......... ਉਹ ਡੰਗਰਾਂ ਦੀ ਮੰਡੀ ਦਾ,

ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ,

ਲੱਖ ਪਰਦੇਸੀ ਹੋਈਏ...........

ਸਬਰ ਸ਼ੁਕਰ ਨਾਲ ਖਾ ਲਓ.......ਜਿਹੜੀ ਮੌਲਾ ਦੇ ਦੇਵੇ,

ਕੋਈ ਫਰਕ ਨਹੀਂ ਪੈਂਦਾ............ਰੋਟੀ ਤੱਤੀ ਠੰਡੀ ਦਾ,

ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ,

ਲੱਖ ਪਰਦੇਸੀ ਹੋਈਏ...........

ਨੀਤ ਬਿਨਾਂ ਨਾ ਕਦੇ ਮੁਰਾਦਾਂ ਮਿਲੀਆਂ.......ਮਿਲਣਗੀਆਂ,

ਜਿਨਾਂ ਮਰਜੀ ਪਾਠ ਕਰਾ ਲਓ.........ਘਰ ਵਿੱਚ ਚੰਡੀ ਦਾ,

ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ,

ਲੱਖ ਪਰਦੇਸੀ ਹੋਈਏ...........

ਧਰਮ ਦੇ ਨਾਂ ਤੇ ਜਿਨਾਂ ਮਰਜੀ ਲੁੱਟ ਲੈ ਲੋਕਾਂ ਨੂੰ,

ਪਰ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ,

ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ,

ਲੱਖ ਪਰਦੇਸੀ ਹੋਈਏ...........

ਆਪਣਾ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ,

ਬੁਰਾ ਮਨਾਉਂਦੇ ਲੋਕੀ........ਬੀਬੀ ਸਿਰ ਤੋਂ ਨੰਗੀ ਦਾ,

ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ,

ਲੱਖ ਪਰਦੇਸੀ ਹੋਈਏ...........

ਕੋਟ ਕਚਿਹਰੀ ਦੇ ਵਿੱਚ ਮੁੱਕ ਜੂ....ਦਿਲ ਚੋਂ ਮੁੱਕਦਾ ਨਹੀਂ,

ਇੱਕ ਵਾਰੀ ਜੇ ਪੈ ਜਾਏ......ਰੋਲਾ ਘਰ ਦੀ ਵੰਡੀ ਦਾ,

ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ,

ਲੱਖ ਪਰਦੇਸੀ ਹੋਈਏ...........

ਮਰਜਾਣੇ ਦਾ ਮਾਣ, ਤਾਣ ਸਭ ਤੇਰੇ ਹੱਥ ਵਿੱਚ,

ਪਰਦਾ ਕੱਜ ਲਈ.....ਸਾਂਈਆਂ ਮੇਰੀ ਚੰਗੀ ਮੰਦੀ ਦਾ,

Gurdas Maan Sahib

Jogiya

Computer and Internet

jogiya.org © 2013. All Rights Reserved

Powered by Blog - Widget
Face Upward - Widget