ਕੁੜੀਏ
ਕੁੜੀਏ ਕਿਸਮਤ ਪੁੜੀਏ...........ਤੈਨੂੰ ਇਨਾਂ ਪਿਆਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ..............
ਤੂੰ ਜੰਮੀਂ ਤਾਂ ਮਾਪੇ ਕਹਿਣ ਪਰਾਈ ਏ ਧੀਏ,
ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਂਈ ਏ ਧੀਏ,
ਕਿਹੜੇ ਘਰ ਦੀ ਆਖਾਂ.....ਤੈਨੂੰ ਕੀ ਸਤਿਕਾਰ ਦਿਆਂ
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ..............ਤੈਥੋਂ ਵਾਰ ਦਿਆਂ
ਇੱਕ ਧੋਬੀ ਲਈ ਸੀਤਾ ਮਾਂ ਨੂੰ ਰਾਮ ਵਿਸਾਰ ਗਏ,
ਜੂਏ ਵਿੱਚ ਦਰੋਪਦੀਏ ਤੈਨੂੰ ਪਾਂਡਵ ਹਾਰ ਗਏ,
ਜੀਅ ਕਰਦਾ ਮੈਂ ਆਪਣੀ ਕਿਸਮਤ ਤੈਨੂੰ ਹਾਰ ਦਿਆਂ
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ..............ਤੈਥੋਂ ਵਾਰ ਦਿਆਂ
ਸੱਤ ਭਰਾ, ਇੱਕ ਮਿਰਜਾ........ਬਾਕੀ ਕਿੱਸਾਕਾਰਾਂ ਨੇ,
ਕੱਲੀ ਸਾਹਿਬਾਂ ਬੁਰੀ ਬਣਾਤੀ ਮਰਦ ਹਜਾਰਾਂ ਨੇ,
ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ..............ਤੈਥੋਂ ਵਾਰ ਦਿਆਂ